ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 13ਵੇਂ ਬ੍ਰਿਕਸ ਸਿਖਰ ਸੰਮੇਲਨ ਦੀ ਵਰਚੁਅਲੀ ਪ੍ਰਧਾਨਗੀ ਕੀਤੀ।
ਇਸ ਸਿਖਰ ਸੰਮੇਲਨ ਦਾ ਭਾਰਤ ਦੁਆਰਾ ਚੁਣਿਆ ਗਿਆ ਵਿਸ਼ਾ ਸੀ – ‘BRICS@15: ਇੰਟ੍ਰਾ–ਬ੍ਰਿਕਸ ਕੋਅਪਰੇਸ਼ਨ ਫਾਰ ਕੰਟੀਨਿਉਟੀ, ਕੰਸੌਲੀਡੇਸ਼ਨ ਐਂਡ ਕੰਸੈਂਸਸ’ (ਬ੍ਰਿਕਸ@15: ਬ੍ਰਿਕਸ ਦੇਸ਼ਾਂ ਵਿਚਾਲੇ ਨਿਰੰਤਰਤਾ, ਏਕੀਕਰਣ ਤੇ ਆਮ–ਸਹਿਮਤੀ ਲਈ ਸਹਿਯੋਗ)।
ਇਸ ਸਿਖਰ–ਸੰਮੇਲਨ ਵਿੱਚ ਸਾਰੇ ਹੋਰ ਬ੍ਰਿਕਸ ਆਗੂਆਂ – ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਾਇਰਿਲ ਰਾਮਾਫੋਸਾ ਨੇ ਭਾਗ ਲਿਆ।
ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਭਾਰਤ ਦੀ ਪ੍ਰਧਾਨਗੀ ਦੌਰਾਨ ਬ੍ਰਿਕਸ ਭਾਈਵਾਲ ਦੇਸ਼ਾਂ ਤੋਂ ਮਿਲੇ ਸਹਿਯੋਗ ਲਈ ਸ਼ਲਾਘਾ ਕਰਦਿਆ ਕਿਹਾ ਕਿ ਇਸੇ ਕਾਰਣ ਕਈ ਨਵੀਆਂ ਪਹਿਲਕਦਮੀਆਂ ਦੀਆ ਪ੍ਰਾਪਤੀਆਂ ਸੰਭਵ ਹੋ ਸਕੀਆਂ। ਇਨ੍ਹਾਂ ਵਿੱਚ ਪਹਿਲੀ ਬ੍ਰਿਕਸ ਡਿਜੀਟਲ ਸਿਹਤ ਸਿਖਰ ਸੰਮੇਲਨ; ਬਹੁ–ਪੱਖੀ ਸੁਧਾਰਾਂ ਬਾਰੇ ਪਹਿਲਾ ਬ੍ਰਿਕਸ ਮੰਤਰੀ–ਪੱਧਰ ਦਾ ਸਾਂਝਾ ਬਿਆਨ; ਬ੍ਰਿਕਸ ਆਤੰਕਵਾਦ–ਵਿਰੋਧੀ ਕਾਰਜ–ਯੋਜਨਾ; ਰਿਮੋਟ–ਸੈਂਸਿੰਗ ਉਪਗ੍ਰਹਿਆਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਇੱਕ ਸਮਝੌਤਾ; ਇੱਕ ਵਰਚੁਅਲ ਬ੍ਰਿਕਸ ਵੈਕਸੀਨ ਖੋਜ ਤੇ ਵਿਕਾਸ ਕੇਂਦਰ; ਪ੍ਰਦੂਸ਼ਣ–ਮੁਕਤ ਟੂਰਿਜ਼ਮ ਬਾਰੇ ਬ੍ਰਿਕਸ ਗੱਠਜੋੜ ਆਦਿ ਸ਼ਾਮਲ ਹਨ।
ਕੋਵਿਡ ਤੋਂ ਬਾਅਦ ਪੂਰੀ ਦੁਨੀਆ ’ਚ ਸਭ ਕੁਝ ਪੁਰਾਣੀ ਲੀਹ ’ਤੇ ਲਿਆਉਣ ਲਈ ਬ੍ਰਿਕਸ ਦੇਸ਼ਾਂ ਦੁਆਰਾ ਨਿਭਾਈ ਜਾ ਸਕਣ ਵਾਲੀ ਪ੍ਰਮੁੱਖ ਭੂਮਿਕਾ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ‘Build-back Resiliently, Innovatively, Credibly and Sustainably’ (‘ਸਹਿਣਸ਼ੀਲਤਾ, ਨਵੀਨਤਾ, ਭਰੋਸੇਯੋਗਤਾ ਤੇ ਟਿਕਾਊਯੋਗਤਾ ਨਾਲ ਪੁਨਰ–ਨਿਰਮਾਣ’) ਦੇ ਆਦਰਸ਼–ਵਾਕ ਦੇ ਤਹਿਤ ਬ੍ਰਿਕਸ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਵਧਾਉਣ ਦਾ ਸੱਦਾ ਦਿੱਤਾ।
ਇਨ੍ਹਾਂ ਵਿਸ਼ਿਆਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟੀਕਾਕਰਣ ਦੀ ਰਫ਼ਤਾਰ ਤੇ ਪਹੁੰਚਯੋਗਤਾ ਵਧਾ ਕੇ, ਵਿਕਸਤ ਦੇਸ਼ਾਂ ਤੋਂ ਅਗਾਂਹ ਫਾਰਮਾ ਤੇ ਵੈਕਸੀਨ ਉਤਪਾਦਨ ਸਮਰੱਥਾਵਾਂ ’ਚ ਵਿਭਿੰਨਤਾ ਲਿਆ ਕੇ, ਜਨਤਕ ਭਲਾਈ ਲਈ ਡਿਜੀਟਲ ਟੂਲਸ ਦੀ ਵਰਤੋਂ ਕਰਦਿਆਂ ਸਿਰਜਣਾਤਮਕ ਤਰੀਕੇ ਨਾਲ ‘ਨਵੀਨਤਾ’ ਦਾ ਪੋਸ਼ਣ ਕਰ ਕੇ, ਆਪਣੀ ‘ਭਰੋਸੇਯੋਗਤਾ’ ’ਚ ਵਾਧਾ ਕਰਨ ਲਈ ਬਹੁ–ਪੱਖੀ ਸੰਸਥਾਨਾਂ ਦੇ ਸੁਧਾਰ ਯਕੀਨੀ ਬਣਾ ਕੇ ਅਤੇ ਵਾਤਾਵਰਦਕ ਤੇ ਜਲਵਾਯੂ ਮਸਲਿਆਂ ਉੱਤੇ ਬ੍ਰਿਕਸ ਦੇਸ਼ਾਂ ਦੀ ਇੱਕ ਸਾਂਝੀ ਆਵਾਜ਼ ਦਾ ਸੂਤਰੀਕਰਣ ਕਰ ਕੇ ‘ਟਿਕਾਊ’ ਵਿਕਾਸ ਨੂੰ ਪ੍ਰੋਤਸਾਹਿਤ ਕਰ ਕੇ ਪੁਨਰ–ਨਿਰਮਾਣ ਨੂੰ ਤੇਜ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਨ੍ਹਾਂ ਆਗੂਆਂ ਨੇ ਅਫ਼ਗ਼ਾਨਿਸਤਾਨ ਦੇ ਹਾਲੀਆ ਘਟਨਾਕ੍ਰਮ ਸਮੇਤ ਅਹਿਮ ਖੇਤਰੀ ਤੇ ਵਿਸ਼ਵ ਮਸਲਿਆਂ ਬਾਰੇ ਵੀ ਵਿਚਾਰ–ਵਟਾਂਦਰਾ ਕੀਤਾ। ਆਤੰਕਵਾਦ ਤੇ ਅਤਿਵਾਦ ਦੇ ਵਾਧੇ ਦੇ ਖ਼ਤਰੇ ਨੂੰ ਦੇਖਦਿਆਂ ਵਿਚਾਰਾਂ ਦੀ ਕੇਂਦਰਮੁਖਤਾ ਸੀ ਤੇ ਸਾਰੇ ਬ੍ਰਿਕਸ ਭਾਈਵਾਲ ਦੇਸ਼ ਆਤੰਕਵਾਦ–ਵਿਰੁੱਧ ਟੱਕਰ ਲੈਣ ਬ੍ਰਿਕਸ ਕਾਰਜ–ਯੋਜਨਾ ਲਾਗੂ ਕਰਨ ਵਿੱਚ ਦੇਜ਼ੀ ਲਿਆਉਣ ਵਾਸਤੇ ਸਹਿਮਤ ਹੋਏ।
ਇਸ ਸਿਖਰ ਸੰਮੇਲਨ ਦੇ ਅੰਤ ’ਤੇ, ਆਗੂਆਂ ਨੇ ‘ਨਵੀਂ ਦਿੱਲੀ ਐਲਾਨਨਾਮਾ’ ਅਪਣਾਇਆ।
*****
ਡੀਐੱਸ/ਏਕੇਜੇ
Addressing the BRICS Summit. https://t.co/qBcD6hS0lL
— Narendra Modi (@narendramodi) September 9, 2021
Addressing the BRICS Summit. https://t.co/qBcD6hS0lL
— Narendra Modi (@narendramodi) September 9, 2021
पिछले डेढ़ दशक में ब्रिक्स ने कई उपलब्धियां हासिल की हैं।
— PMO India (@PMOIndia) September 9, 2021
आज हम विश्व की उभरती अर्थव्यवस्थाओं के लिए एक प्रभावकारी आवाज़ है।
विकासशील देशों की प्राथमिकताओं पर ध्यान केन्द्रित करने के लिए भी यह मंच उपयोगी रहा है: PM @narendramodi
हमें यह सुनिश्चित करना है कि ब्रिक्स अगले 15 वर्षों में और परिणामदायी हो।
— PMO India (@PMOIndia) September 9, 2021
भारत ने अपनी अध्यक्षता के लिए जो थीम चुना है, वह यही प्राथमिकता दर्शाता है - “BRICS at 15: Intra-BRICS Cooperation for Continuity, Consolidation and Consensus”: PM @narendramodi
हाल ही में पहले “ब्रिक्स डिजिटल हेल्थ सम्मेलन” का आयोजन हुआ। Technology की मदद से health access बढ़ाने के लिए यह एक innovative कदम है।
— PMO India (@PMOIndia) September 9, 2021
नवंबर में हमारे जल संसाधन मंत्री ब्रिक्स फॉर्मेट में पहली बार मिलेंगे: PM @narendramodi
यह भी पहली बार हुआ कि BRICS ने “Multilateral systems की मजबूती और सुधार” पर एक साझा position ली।
— PMO India (@PMOIndia) September 9, 2021
हमने ब्रिक्स “Counter Terrorism Action Plan” भी अडॉप्ट किया है: PM @narendramodi
Was delighted to host the virtual #BRICS Summit in the 15th year of BRICS. BRICS has taken many new initiatives during India's Chairship. Called for BRICS to contribute to post-COVID global recovery on the motto 'Build-back Resiliently, Innovatively, Credibly, and Sustainably'.
— Narendra Modi (@narendramodi) September 9, 2021
We discussed important regional and global issues. Thanked BRICS partners whose support helped India's chair achieve many firsts. BRICS agenda now spans culture and communications; sports and space; disaster resilience and digital health; employment and environment, and more.
— Narendra Modi (@narendramodi) September 9, 2021