ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ‘ਦਿ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ’ (ਆਈਸੀਏਆਈ – ICAI) ਅਤੇ ‘ਦਿ ਚੈਂਬਰ ਆਵ੍ ਆੱਡੀਟਰਜ਼ ਆਵ੍ ਦਿ ਰੀਪਬਲਿਕ ਆਵ੍ ਅਜ਼ਰਬੈਜਾਨ’ (ਸੀਏਏਆਰ – CAAR) ਦਰਮਿਆਨ ਸਹਿਮਤੀ ਪੱਤਰ (MoU) ਉੱਤੇ ਹੋਏ ਹਸਤਾਖਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵੇਰਵੇ;
ਦਿ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ’ (ICAI) ਅਤੇ ‘ਦਿ ਚੈਂਬਰ ਆਵ੍ ਆੱਡੀਟਰਜ਼ ਆਵ੍ ਦਿ ਰੀਪਬਲਿਕ ਆਵ੍ ਅਜ਼ਰਬੈਜਾਨ’ (CAAR) ਦਰਮਿਆਨ ਸਹਿਮਤੀ ਪੱਤਰ ’ਤੇ ਹੋਏ ਹਸਤਾਖਰਾਂ ਨਾਲ ਮੈਂਬਰ ਮੈਨੇਜਮੈਂਟ, ਪੇਸ਼ੇਵਰਾਨਾ ਨੈਤਿਕਤਾਵਾਂ, ਤਕਨੀਕੀ ਖੋਜ, ਸੀਪੀਡੀ, ਪ੍ਰੋਫ਼ੈਸ਼ਨਲ ਅਕਾਊਂਟੈਂਸੀ ਟ੍ਰੇਨਿੰਗ, ਆੱਡਿਟ ਕੁਆਲਿਟੀ ਮੌਨੀਟਰਿੰਗ, ਐਡਵਾਂਸਮੈਂਟ ਆਵ੍ ਅਕਾਊਂਟਿੰਗ ਨੌਲੇਜ, ਪੇਸ਼ੇਵਰਾਨਾ ਤੇ ਬੋਧਿਕ ਵਿਕਾਸ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਸਥਾਪਤ ਕਰਨ ’ਚ ਮਦਦ ਮਿਲੇਗੀ।
ਰਣਨੀਤੀ ਤੇ ਟੀਚੇ ਲਾਗੂਕਰਨ:
ਆਈਸੀਏਆਈ ਅਤੇ ਸੀਏਏਆਰ ਦੋਵੇਂ ਆਡਿਟ, ਵਿੱਤ ਅਤੇ ਲੇਖਾ ਪੇਸ਼ੇਵਰਾਂ ਦੀ ਟ੍ਰੇਨਿੰਗ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਇਰਾਦਾ ਰੱਖਦੇ ਹਨ। ਆਈਸੀਏਆਈ ਅਤੇ ਸੀਏਏਆਰ ਦੀ ਇੱਛਾ ਪੇਸ਼ੇਵਰ ਸੰਗਠਨਾਂ ਦੁਆਰਾ ਪ੍ਰਕਾਸ਼ਤ ਕਿਤਾਬਾਂ, ਰਸਾਲਿਆਂ ਅਤੇ ਹੋਰ ਪ੍ਰਕਾਸ਼ਨਾਂ, ਰਸਾਲਿਆਂ ਅਤੇ ਪਾਰਟੀਆਂ ਦੀਆਂ ਵੈਬਸਾਈਟਾਂ ’ਤੇ ਲੇਖਾ-ਜੋਖਾ (ਆਡਿਟ) ਅਤੇ ਆਡਿਟ ਬਾਰੇ ਲੇਖਾਂ ਦਾ ਆਪਸੀ ਪ੍ਰਕਾਸ਼ਨ, ਸੰਯੁਕਤ ਸੰਮੇਲਨਾਂ ਦਾ ਆਯੋਜਨ ਅਤੇ ਵਿੱਤ, ਸਿੰਪੋਜ਼ੀਅਮ, ਗੋਲ ਮੇਜ਼, ਵਿਕਾਸ ਬਾਰੇ ਟ੍ਰੇਨਿੰਗ ਆਡਿਟ, ਵਿੱਤ ਅਤੇ ਲੇਖਾਕਾਰੀ (ਅਕਾਊਂਟਿੰਗ) ਦਾ ਆਦਾਨ–ਪ੍ਰਦਾਨ ਕਰਨਾ ਹੈ। ਆਈਸੀਏਆਈ ਅਤੇ ਸੀਏਏਆਰ ਦਾ ਇਰਾਦਾ ਆਡਿਟ ਅਤੇ ਲੇਖਾਕਾਰੀ ਦੇ ਖੇਤਰ ਵਿੱਚ ਨਵੀਆਂ ਨਵੀਨਤਾਕਾਰੀ ਵਿਧੀਆਂ ਦੀ ਵਰਤੋਂ, ਜਿਸ ਵਿੱਚ ਬਲੌਕਚੈਨ, ਸਮਾਰਟ ਕੌਂਟ੍ਰੈਕਟ ਸਿਸਟਮ, ਰਵਾਇਤੀ ਲੇਖਾਕਾਰੀ ਤੋਂ ਕਲਾਉਡ ਅਕਾਊਂਟਿੰਗ ਵਿੱਚ ਤਬਦੀਲੀ ਦਾ ਅਧਿਐਨ ਕਰਨਾ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਵਿੱਚ ਸਾਂਝੇ ਸਹਿਯੋਗ ਦਾ ਇਰਾਦਾ ਵੀ ਹੈ।
ਅਸਰ:
ਆਈਸੀਏਆਈ ਦੇ ਮੈਂਬਰ ਦੇਸ਼ ਭਰ ਦੇ ਵੱਖ -ਵੱਖ ਸੰਗਠਨਾਂ ਵਿੱਚ ਮੱਧ ਤੋਂ ਉੱਚ ਪੱਧਰੀ ਅਹੁਦਿਆਂ ‘ਤੇ ਨਿਯੁਕਤ ਹਨ ਅਤੇ ਕਿਸੇ ਦੇਸ਼ ਦੇ ਸਬੰਧਤ ਸੰਗਠਨਾਂ ਦੇ ਫ਼ੈਸਲੇ/ਨੀਤੀ ਨਿਰਮਾਣ ਰਣਨੀਤੀਆਂ ਨੂੰ ਪ੍ਰਭਾਵਤ ਕਰ ਸਕਦੇ ਹਨ। ਇਹ ਸਮਝੌਤਾ ਗਿਆਨ ਦੇ ਆਦਾਨ-ਪ੍ਰਦਾਨ ਵੱਲ ਧਿਆਨ ਕੇਂਦ੍ਰਿਤ ਕਰਨ ਅਤੇ ਲੇਖਾਕਾਰੀ (ਅਕਾਊਂਟੈਂਸੀ) ਦੇ ਖੇਤਰ ਵਿੱਚ ਨਵੇਂ ਨਵੀਨਤਾਕਾਰੀ ਤਰੀਕਿਆਂ ਅਤੇ ਟੈਕਨੋਲੋਜੀਆਂ ਦੀ ਵਰਤੋਂ ਸਮੇਤ ਦੋਵਾਂ ਅਧਿਕਾਰ ਖੇਤਰਾਂ ਵਿੱਚ ਸਰਬੋਤਮ ਅਭਿਆਸਾਂ ਨੂੰ ਮਜ਼ਬੂਤ ਕਰਨ ਵੱਲ ਲੈ ਜਾਵੇਗਾ।
ਲਾਭ:
ਆਈਸੀਏਆਈ ਵਿਸ਼ਵ ਦੇ 45 ਦੇਸ਼ਾਂ ਦੇ 69 ਸ਼ਹਿਰਾਂ ਵਿੱਚ ਆਪਣੇ ਅਧਿਆਵਾਂ ਅਤੇ ਪ੍ਰਤੀਨਿਧੀ ਦਫ਼ਤਰਾਂ ਦੇ ਵਿਸ਼ਾਲ ਨੈਟਵਰਕ ਦੁਆਰਾ ਇਨ੍ਹਾਂ ਦੇਸ਼ਾਂ ਵਿੱਚ ਪ੍ਰਚਲਿਤ ਅਭਿਆਸਾਂ ਨੂੰ ਸਾਂਝਾ ਕਰਕੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਵਚਨਬੱਧ ਹੈ, ਤਾਂ ਜੋ ਭਾਰਤ ਸਰਕਾਰ ਵਿਦੇਸ਼ ਨਿਵੇਸ਼ ਨੂੰ ਖਿੱਚਣ ਲਈ ਉੱਥੋਂ ਦੇ ਉੱਤਮ ਅਭਿਆਸ ਅਪਣਾ ਸਕੇ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਆਪਣਾ ਢਾਂਚਾ ਸਥਾਪਤ ਕਰਨ ਲਈ ਉਤਸ਼ਾਹਤ ਕਰ ਸਕੇ। ਇਸ ਸਮਝੌਤੇ ਨਾਲ, ਆਈਸੀਏਆਈ ਅਕਾਊਂਟੈਂਸੀ ਕਿੱਤੇ ਵਿੱਚ ਸੇਵਾਵਾਂ ਦੀ ਬਰਾਮਦ ਮੁਹੱਈਆ ਕਰਵਾ ਕੇ ਅਜ਼ਰਬੈਜਾਨ ਨਾਲ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਯੋਗ ਹੋ ਜਾਵੇਗਾ।
ਪਿਛੋਕੜ:
ਦਿ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ’ (ICAI) ਚਾਰਟਰਡ ਅਕਾਊਂਟੈਂਟਸ ਐਕਟ, 1949 ਤਹਿਤ ਭਾਰਤ ਵਿੱਚ ਚਾਰਟਰਡ ਅਕਾਊਂਟੈਂਟਸ ਦੇ ਕਿੱਤੇ ਦੇ ਨਿਯਮ ਲਈ ਸਥਾਪਿਤ ਇੱਕ ਵਿਧਾਨਕ ਸੰਸਥਾ ਹੈ। ਆਈਸੀਏਆਈ ਨੇ ਚਾਰਟਰਡ ਅਕਾਊਂਟੈਂਟਸ ਦੇ ਕਿੱਤੇ ਨੂੰ ਅੱਗੇ ਵਧਾਉਣ ਵਿੱਚ ਸਿੱਖਿਆ, ਪੇਸ਼ੇਵਰ ਵਿਕਾਸ, ਉੱਚ ਲੇਖਾ-ਜੋਖਾ (ਅਕਾਊਂਟਿੰਗ), ਆਡਿਟ ਅਤੇ ਨੈਤਿਕ ਮਾਪਦੰਡਾਂ ਦੇ ਖੇਤਰ ਵਿੱਚ ਬਹੁਤ ਯੋਗਦਾਨ ਪਾਇਆ ਹੈ, ਜੋ ਵਿਸ਼ਵ ਪੱਧਰ ਤੇ ਮਾਨਤਾ–ਪ੍ਰਾਪਤ ਹੈ। ਅਜ਼ਰਬੈਜਾਨ ਗਣਤੰਤਰ ਦੇ ਚੈਂਬਰ ਆਵ੍ ਆਡੀਟਰਸ (ਸੀਏਏਆਰ) ਦੀ ਸਥਾਪਨਾ 1994 ਦੇ ਆਡਿਟ ਕਾਨੂੰਨ ਅਨੁਸਾਰ ਹੋਈ ਸੀ ਤੇ ਇਸ ਕਾਨੂੰਨ ਵਿੱਚ 2004 ’ਚ ਸੋਧ ਕੀਤੀ ਗਈ ਸੀ; ਅਜਿਹਾ ਅਜ਼ਰਬੈਜਾਨ ਗਣਰਾਜ ਵਿੱਚ ਆਡਿਟ ਪੇਸ਼ੇ ਨੂੰ ਨਿਯਮਤ ਕਰਨ ਲਈ ਕੀਤਾ ਗਿਆ ਸੀ।
*******
ਡੀਐੱਸ