ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਸੋਮਨਾਥ ਵਿੱਚ ਵੱਖੋ-ਵੱਖਰੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਵਿੱਚ ਸੋਮਨਾਥ ਸਮੁਦਰ ਦਰਸ਼ਨ ਪਥ, ਸੋਮਨਾਥ ਪ੍ਰਦਰਸ਼ਨੀ ਕੇਂਦਰ ਅਤੇ ਪੁਰਾਣੇ (ਜੂਨਾ) ਸੋਮਨਾਥ ਦੇ ਮੁੜ ਉਸਾਰੇ ਮੰਦਿਰ ਕੰਪਲੈਕਸ ਸ਼ਾਮਲ ਹਨ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਸ਼੍ਰੀ ਪਾਰਵਤੀ ਮੰਦਿਰ ਦਾ ਨੀਂਹ ਪੱਥਰ ਵੀ ਰੱਖਿਆ। ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ, ਕੇਂਦਰੀ ਗ੍ਰਹਿ ਮੰਤਰੀ, ਕੇਂਦਰੀ ਟੂਰਿਜ਼ਮ ਮੰਤਰੀ ਅਤੇ ਮੁੱਖ ਮੰਤਰੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਇਸ ਮੌਕੇ ਮੌਜੂਦ ਸਨ।
ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਵਧਾਈ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਭਾਰਤ ਦੀ ਪ੍ਰਾਚੀਨ ਸ਼ਾਨ ਨੂੰ ਮੁੜ ਸੁਰਜੀਤ ਕਰਨ ਦੀ ਅਟੱਲ ਇੱਛਾ ਦਿਖਾਈ ਸੀ। ਸਰਦਾਰ ਪਟੇਲ ਨੇ ਸੋਮਨਾਥ ਮੰਦਿਰ ਨੂੰ ਸੁਤੰਤਰ ਭਾਰਤ ਦੀ ਸੁਤੰਤਰ ਭਾਵਨਾ ਨਾਲ ਜੋੜਿਆ ਸੀ। ਸ਼੍ਰੀ ਮੋਦੀ ਨੇ ਕਿਹਾ, “ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅਸੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਸੋਮਨਾਥ ਮੰਦਿਰ ਨੂੰ ਨਵੀਂ ਸ਼ਾਨ ਦੇਣ ਵਿੱਚ ਸਰਦਾਰ ਸਾਹਬ ਦੇ ਪ੍ਰਯਤਨਾਂ ਨੂੰ ਅੱਗੇ ਵਧਾ ਰਹੇ ਹਾਂ।” ਪ੍ਰਧਾਨ ਮੰਤਰੀ ਨੇ ਲੋਕਮਾਤਾ ਅਹਿਲਿਆਬਾਈ ਹੋਲਕਰ ਨੂੰ ਯਾਦ ਕੀਤਾ, ਜਿਨ੍ਹਾਂ ਨੇ ਵਿਸ਼ਵਨਾਥ ਤੋਂ ਲੈ ਕੇ ਸੋਮਨਾਕ ਤੱਕ ਬਹੁਤ ਸਾਰੇ ਮੰਦਿਰਾਂ ਦਾ ਨਵੀਨੀਕਰਨ ਕਰਵਾਇਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰੰਪਰਾ ਅਤੇ ਆਧੁਨਿਕਤਾ ਦਾ ਸੰਗਮ ਜੋ ਉਨ੍ਹਾਂ ਦੇ ਜੀਵਨ ਵਿੱਚ ਸੀ, ਅੱਜ ਦੇਸ਼ ਇਸ ਨੂੰ ਆਪਣਾ ਆਦਰਸ਼ ਮੰਨਦਿਆਂ ਅੱਗੇ ਵੱਧ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਨੇ ‘ਸਟੈਚੂ ਆਵ੍ ਯੂਨਿਟੀ’ ਅਤੇ ਗੁਜਰਾਤ ਦੇ ਕੱਛ ਵਿੱਚ ਪਰਿਵਰਤਨ ਜਿਹੀਆਂ ਪਹਿਲਾਂ ਨੂੰ ਨੇੜਿਓਂ ਦੇਖਿਆ ਹੈ, ਆਧੁਨਿਕਤਾ ਨੂੰ ਟੂਰਿਜ਼ਮ ਨਾਲ ਜੋੜਨ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,“ਇਹ ਹਰੇਕ ਦੌਰ ਦੀ ਮੰਗ ਰਹੀ ਹੈ ਕਿ ਸਾਨੂੰ ਧਾਰਮਿਕ ਟੂਰਿਜ਼ਮ ਦੀ ਦਿਸ਼ਾ ਵਿੱਚ ਨਵੀਆਂ ਸੰਭਾਵਨਾਵਾਂ ਦੀ ਵੀ ਖੋਜ ਕਰਨੀ ਚਾਹੀਦੀ ਹੈ ਅਤੇ ਸਥਾਨਕ ਅਰਥ ਵਿਵਸਥਾ ਨਾਲ ਤੀਰਥ ਯਾਤਰਾ ਦੇ ਰਿਸ਼ਤੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਿਵ ਹਨ ਜੋ ਵਿਨਾਸ਼ ਵਿੱਚ ਵੀ ਵਿਕਾਸ ਦੇ ਬੀਜ ਨੂੰ ਉਗਾਉਂਦੇ ਹਨ ਅਤੇ ਵਿਨਾਸ਼ ਵਿੱਚ ਵੀ ਸ੍ਰਿਸ਼ਟੀ ਨੂੰ ਜਨਮ ਦਿੰਦੇ ਹਨ। ਸ਼ਿਵ ਅਵਿਨਾਸ਼ੀ ਹਨ, ਪ੍ਰਗਟ ਨਹੀਂ ਕੀਤੇ ਜਾ ਸਕਦੇ ਅਤੇ ਸਦੀਵੀ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਸ਼ਿਵ ਵਿੱਚ ਸਾਡਾ ਵਿਸ਼ਵਾਸ ਸਾਨੂੰ ਸਮੇਂ ਦੀ ਸੀਮਾ ਤੋਂ ਬਾਹਰ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ, ਸਾਨੂੰ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਤਾਕਤ ਦਿੰਦਾ ਹੈ।”
ਪਵਿੱਤਰ ਮੰਦਿਰ ਦੇ ਇਤਿਹਾਸ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਮੰਦਿਰ ਨੂੰ ਵਾਰ-ਵਾਰ ਢਾਹਿਆ ਗਿਆ ਪਰ ਹਰ ਹਮਲੇ ਤੋਂ ਬਾਅਦ ਇਹ ਕਿਵੇਂ ਉੱਠ ਖਲੋਇਆ। ਉਨ੍ਹਾਂ ਕਿਹਾ,”ਇਹ ਇਸ ਵਿਸ਼ਵਾਸ ਦਾ ਪ੍ਰਤੀਕ ਹੈ ਕਿ ਝੂਠ ਕਦੇ ਵੀ ਸੱਚ ਨੂੰ ਨਹੀਂ ਹਰਾ ਸਕਦਾ ਅਤੇ ਦਹਿਸ਼ਤ ਵਿਸ਼ਵਾਸ ਨੂੰ ਕਦੇ ਨਹੀਂ ਕੁਚਲ ਸਕਦੀ।” ਉਨ੍ਹਾਂ ਕਿਹਾ,“ਉਹ ਤਾਕਤਾਂ ਜੋ ਤਬਾਹ ਕਰਦੀਆਂ ਹਨ, ਇਹ ਸੋਚ ਜੋ ਦਹਿਸ਼ਤ ਦੇ ਅਧਾਰ ‘ਤੇ ਇੱਕ ਸਾਮਰਾਜ ਬਣਾਉਂਦੀਆਂ ਹਨ, ਕੁਝ ਸਮੇਂ ਵਿੱਚ ਕੁਝ ਸਮੇਂ ਲਈ ਭਾਰੂ ਹੋ ਸਕਦੀਆਂ ਹਨ ਪਰ ਇਸ ਦੀ ਹੋਂਦ ਕਦੇ ਸਥਾਈ ਨਹੀਂ ਹੁੰਦੀ, ਇਹ ਮਾਨਵਤਾ ਨੂੰ ਲੰਬੇ ਸਮੇਂ ਤੱਕ ਨਹੀਂ ਦਬਾ ਸਕਦੀ। ਇਹ ਉਸ ਸਮੇਂ ਵੀ ਸੱਚ ਸੀ ਜਦੋਂ ਕੁਝ ਹਮਲਾਵਰ ਸੋਮਨਾਥ ਦੇ ਮੰਦਿਰ ਨੂੰ ਢਹਿ–ਢੇਰੀ ਕਰ ਰਹੇ ਸਨ ਅਤੇ ਇਹ ਅੱਜ ਵੀ ਓਨਾ ਹੀ ਸੱਚ ਹੈ, ਜਦੋਂ ਅਜਿਹੀ ਸੋਚ ਦੁਨੀਆ ਲਈ ਖਤਰਾ ਬਣੀ ਹੋਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਮੰਦਿਰ ਦੇ ਪੁਨਰ ਨਿਰਮਾਣ ਤੋਂ ਲੈ ਕੇ ਇਸ ਦੀ ਵਿਸ਼ਾਲ ਤੌਰ ‘ਤੇ ਨਵਾਂ ਰੂਪ ਦੇਣ ਤੱਕ, ਇਹ ਸਦੀਆਂ ਦੀ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਵਿਚਾਰਧਾਰਕ ਨਿਰੰਤਰਤਾ ਕਾਰਣ ਹੋਇਆ ਹੈ। ਰਾਜੇਂਦਰ ਪ੍ਰਸਾਦ ਜੀ, ਸਰਦਾਰ ਪਟੇਲ ਅਤੇ ਕੇਐਮ ਮੁਨਸ਼ੀ ਜਿਹੇ ਮਹਾਪੁਰਸ਼ਾਂ ਨੂੰ ਆਜ਼ਾਦੀ ਤੋਂ ਬਾਅਦ ਵੀ ਇਸ ਮੁਹਿੰਮ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ, ਆਖ਼ਰ 1950 ਵਿੱਚ ਸੋਮਨਾਥ ਮੰਦਿਰ ਨੂੰ ਆਧੁਨਿਕ ਭਾਰਤ ਦੇ ਦਿੱਬ ਥੰਮ੍ਹ ਵਜੋਂ ਸਥਾਪਿਤ ਹੋ ਗਿਆ। ਦੇਸ਼ ਔਖੀਆਂ ਸਮੱਸਿਆਵਾਂ ਦੇ ਸੁਹਿਰਦ ਸੁਖਾਵੇਂ ਹੱਲ ਵੱਲ ਵਧ ਰਿਹਾ ਹੈ। ਆਧੁਨਿਕ ਭਾਰਤ ਦੀ ਸ਼ਾਨ ਦਾ ਇੱਕ ਚਮਕਦਾ ਥੰਮ੍ਹ ਰਾਮ ਮੰਦਿਰ ਦੇ ਰੂਪ ਵਿੱਚ ਉੱਭਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਸੋਚ ਇਤਿਹਾਸ ਤੋਂ ਸਿੱਖ ਕੇ ਵਰਤਮਾਨ ਨੂੰ ਸੁਧਾਰਨ ਦੀ ਹੋਣੀ ਚਾਹੀਦੀ ਹੈ, ਨਵੇਂ ਭਵਿੱਖ ਦੀ ਸਿਰਜਣਾ ਲਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ‘ਭਾਰਤ ਜੋੜੋ ਅੰਦੋਲਨ’ ਦੇ ਆਪਣੇ ਮੰਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਅਰਥ ਭੂਗੋਲਿਕ ਜਾਂ ਵਿਚਾਰਧਾਰਕ ਸਬੰਧਾਂ ਤੱਕ ਸੀਮਤ ਨਹੀਂ ਹੈ ਬਲਕਿ ਵਿਚਾਰਾਂ ਦੇ ਸੰਪਰਕ ਤੱਕ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਵਿੱਖ ਦੇ ਭਾਰਤ ਦੇ ਨਿਰਮਾਣ ਲਈ ਸਾਨੂੰ ਆਪਣੇ ਅਤੀਤ ਨਾਲ ਜੋੜਨ ਦਾ ਸੰਕਲਪ ਵੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਤਿਹਾਸ ਅਤੇ ਧਰਮ ਦਾ ਸਾਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੀ ਏਕਤਾ ਨੂੰ ਉਜਾਗਰ ਕਰਨ ਵਿੱਚ ਵਿਸ਼ਵਾਸ ਅਤੇ ਵਿਸ਼ਵਾਸ ਪ੍ਰਣਾਲੀ ਦੀ ਭੂਮਿਕਾ ਉੱਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, ‘ਪੱਛਮ ਵਿੱਚ ਸੋਮਨਾਥ ਅਤੇ ਨਾਗੇਸ਼ਵਰ ਤੋਂ ਲੈ ਕੇ ਪੂਰਬ ਵਿੱਚ ਬੈਦਿਆਨਾਥ ਤੱਕ, ਉੱਤਰ ਵਿੱਚ ਬਾਬਾ ਕੇਦਾਰਨਾਥ ਤੋਂ ਲੈ ਕੇ ਸ਼੍ਰੀ ਰਾਮੇਸ਼ਵਰ ਤੱਕ, ਜੋ ਦੱਖਣ ਵਿੱਚ ਭਾਰਤ ਦੇ ਅਖੀਰਲੇ ਸਿਰੇ’ ਤੇ ਬੈਠੇ ਹਨ, ਇਹ 12 ਜਯੋਤੀਰਲਿੰਗ ਪੂਰੇ ਭਾਰਤ ਨੂੰ ਜੋੜਨ ਦਾ ਕੰਮ ਕਰਦੇ ਹਨ। ਇਸੇ ਤਰ੍ਹਾਂ, ਸਾਡੇ ਚਾਰ ਧਾਮਾਂ ਦੀ ਵਿਵਸਥਾ, ਸਾਡੇ ਸ਼ਕਤੀਪੀਠਾਂ ਦੀ ਧਾਰਨਾ, ਸਾਡੇ ਵੱਖ-ਵੱਖ ਕੋਣਿਆਂ ਵਿੱਚ ਵੱਖ-ਵੱਖ ਤੀਰਥਾਂ ਦੀ ਸਥਾਪਨਾ, ਸਾਡੀ ਆਸਥਾ ਦੀ ਇਹ ਰੂਪ–ਰੇਖਾ ਅਸਲ ਵਿੱਚ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦਾ ਪ੍ਰਗਟਾਵਾ ਹੈ।
ਰਾਸ਼ਟਰ ਦੀ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਅਧਿਆਤਮਕਤਾ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟੂਰਿਜ਼ਮ ਅਤੇ ਅਧਿਆਤਮਿਕ ਟੂਰਿਜ਼ਮ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਭਾਵਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਕੇ ਪ੍ਰਾਚੀਨ ਸ਼ਾਨ ਨੂੰ ਮੁੜ ਸੁਰਜੀਤ ਕਰ ਰਿਹਾ ਹੈ। ਉਨ੍ਹਾਂ ਨੇ ਰਾਮਾਇਣ ਸਰਕਟ ਦੀ ਉਦਾਹਰਣ ਦਿੱਤੀ ਜੋ ਕਿ ਰਾਮ ਭਗਤਾਂ ਨੂੰ ਭਗਵਾਨ ਰਾਮ ਨਾਲ ਜੁੜੇ ਨਵੇਂ ਸਥਾਨਾਂ ਤੋਂ ਜਾਣੂ ਕਰਵਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਹ ਮਹਿਸੂਸ ਕਰਵਾ ਰਿਹਾ ਹੈ ਕਿ ਭਗਵਾਨ ਰਾਮ ਪੂਰੇ ਭਾਰਤ ਦੇ ਰਾਮ ਹਨ। ਇਸੇ ਤਰ੍ਹਾਂ ਬੁੱਧ ਸਰਕਟ ਵਿਸ਼ਵ ਭਰ ਦੇ ਸ਼ਰਧਾਲੂਆਂ ਨੂੰ ਸੁਵਿਧਾਵਾਂ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੂਰਿਜ਼ਮ ਮੰਤਰਾਲਾ ਸਵਦੇਸ਼ ਦਰਸ਼ਨ ਯੋਜਨਾ ਅਧੀਨ 15 ਵਿਸ਼ਿਆਂ ‘ਤੇ ਟੂਰਿਜ਼ਮ ਸਰਕਟ ਵਿਕਸਿਤ ਕਰ ਰਿਹਾ ਹੈ, ਜੋ ਅਣਗੌਲੇ ਖੇਤਰਾਂ ਵਿੱਚ ਟੂਰਿਜ਼ਮ ਦੇ ਮੌਕੇ ਪੈਦਾ ਕਰੇਗਾ। ਕੇਦਾਰਨਾਥ, ਚਾਰ ਧਾਮ ਲਈ ਸੁਰੰਗਾਂ ਅਤੇ ਰਾਜ–ਮਾਰਗਾਂ ਜਿਹੇ ਪਹਾੜੀ ਖੇਤਰਾਂ ਵਿੱਚ ਵਿਕਾਸ, ਵੈਸ਼ਨਵ ਦੇਵੀ ਵਿੱਚ ਵਿਕਾਸ ਕਾਰਜ, ਉੱਤਰ-ਪੂਰਬ ਵਿੱਚ ਉੱਚ ਤਕਨੀਕੀ ਬੁਨਿਆਦੀ ਢਾਂਚੇ ਇਸ ਅੰਤਰ ਨੂੰ ਦੂਰ ਕਰ ਰਹੇ ਹਨ। ਇਸੇ ਤਰ੍ਹਾਂ, 2014 ਵਿੱਚ ਐਲਾਨੀ ਪ੍ਰਸਾਦ ਯੋਜਨਾ ਦੇ ਤਹਿਤ 40 ਪ੍ਰਮੁੱਖ ਤੀਰਥ ਸਥਾਨਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 15 ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ। ਗੁਜਰਾਤ ਵਿੱਚ 100 ਕਰੋੜ ਰੁਪਏ ਤੋਂ ਵੱਧ ਦੇ ਤਿੰਨ ਪ੍ਰੋਜੈਕਟਾਂ ਉੱਤੇ ਕੰਮ ਚੱਲ ਰਿਹਾ ਹੈ। ਸਾਰਾ ਧਿਆਨ ਤੀਰਥ ਸਥਾਨਾਂ ਨੂੰ ਜੋੜਨ ‘ਤੇ ਕੇਂਦ੍ਰਿਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨਾ ਸਿਰਫ ਟੂਰਿਜ਼ਮ ਰਾਹੀਂ ਆਮ ਨਾਗਰਿਕਾਂ ਨੂੰ ਜੋੜ ਰਿਹਾ ਹੈ, ਬਲਕਿ ਅੱਗੇ ਵੀ ਵਧ ਰਿਹਾ ਹੈ। ਯਾਤਰਾ ਅਤੇ ਟੂਰਿਜ਼ਮ ਪ੍ਰਤੀਯੋਗਤਾ ਸੂਚਕ ਅੰਕ ਵਿੱਚ ਦੇਸ਼ 2013 ਵਿੱਚ 65 ਵੇਂ ਤੋਂ 2019 ਵਿੱਚ 34 ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਸੋਮਨਾਥ ਸੈਰਗਾਹ ਨੂੰ ਪ੍ਰਸਾਦ (ਤੀਰਥ ਯਾਤਰਾ ਪੁਨਰ–ਸੁਰਜੀਤੀ ਅਤੇ ਅਧਿਆਤਮਿਕ, ਵਿਰਾਸਤੀ ਵਿਸਤਾਰ ਮੁਹਿੰਮ) ਸਕੀਮ ਦੇ ਤਹਿਤ ਕੁੱਲ 47 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਸੋਮਨਾਥ ਪ੍ਰਦਰਸ਼ਨੀ ਕੇਂਦਰ, ਜੋ ਕਿ ‘ਸੈਲਾਨੀ ਸੁਵਿਧਾ ਕੇਂਦਰ’ ਦੇ ਵਿਹੜੇ ਵਿੱਚ ਵਿਕਸਿਤ ਕੀਤਾ ਗਿਆ ਹੈ, ਪੁਰਾਣੇ ਸੋਮਨਾਥ ਮੰਦਿਰ ਦੇ ਖੰਡਿਤ ਹਿੱਸਿਆਂ ਅਤੇ ਪੁਰਾਣੇ ਸੋਮਨਾਥ ਦੇ ਨਾਗਰ ਸ਼ੈਲੀ ਦੇ ਮੰਦਿਰ ਆਰਕੀਟੈਕਚਰ ਦੀਆਂ ਮੂਰਤੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ।
ਪੁਰਾਣੇ (ਜੂਨਾ) ਸੋਮਨਾਥ ਦੇ ਨਵੀਨੀਕਰਨ ਕੀਤੇ ਮੰਦਿਰ ਕੰਪਲੈਕਸ ਨੂੰ ਸ਼੍ਰੀ ਸੋਮਨਾਥ ਟਰੱਸਟ ਨੇ 3.5 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਹੈ। ਇਸ ਮੰਦਿਰ ਨੂੰ ਅਹਿਲਿਆਬਾਈ ਮੰਦਿਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਇੰਦੌਰ ਦੀ ਰਾਣੀ ਅਹਿਲਿਆਬਾਈ ਦੁਆਰਾ ਬਣਾਇਆ ਗਿਆ ਸੀ। ਰਾਣੀ ਅਹਿਲਿਆਬਾਈ ਨੇ ਪੁਰਾਣੇ ਮੰਦਿਰ ਨੂੰ ਖਸਤਾ ਹਾਲਤ ਵਿੱਚ ਲੱਭਣ ਤੋਂ ਬਾਅਦ ਦੁਬਾਰਾ ਬਣਾਇਆ। ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਮਰੱਥਾ ਵਧਾਉਣ ਲਈ ਪੂਰੇ ਪੁਰਾਣੇ ਮੰਦਿਰ ਕੰਪਲੈਕਸ ਨੂੰ ਪੂਰੀ ਤਰ੍ਹਾਂ ਮੁੜ ਵਿਕਸਿਤ ਕੀਤਾ ਗਿਆ ਹੈ।
ਸ਼੍ਰੀ ਪਾਰਵਤੀ ਮੰਦਿਰ ਦਾ ਨਿਰਮਾਣ 30 ਕਰੋੜ ਰੁਪਏ ਦੇ ਕੁੱਲ ਖਰਚ ਨਾਲ ਕਰਨ ਦਾ ਪ੍ਰਸਤਾਵ ਹੈ। ਇਸ ਵਿੱਚ ਸੋਮਪੁਰਾ ਸਲਾਤ ਸ਼ੈਲੀ ਵਿੱਚ ਮੰਦਿਰ ਦਾ ਨਿਰਮਾਣ, ਪਾਵਨ ਅਸਥਾਨ ਦਾ ਵਿਕਾਸ ਅਤੇ ਨਾਚ ਮੰਡਪ ਸ਼ਾਮਲ ਹਨ।
Watch LIVE https://t.co/dCtceCTA6K
— PMO India (@PMOIndia) August 20, 2021
आज मुझे समुद्र दर्शन पथ, सोमनाथ प्रदर्शन गैलरी और जीर्णोद्धार के बाद नए स्वरूप में जूना सोमनाथ मंदिर के लोकार्पण का सौभाग्य मिला है।
साथ ही आज पार्वती माता मंदिर का शिलान्यास भी हुआ है: PM @narendramodi #JaySomnath
— PMO India (@PMOIndia) August 20, 2021
आज मैं लौह पुरुष सरदार पटेल जी के चरणों में भी नमन करता हूँ जिन्होंने भारत के प्राचीन गौरव को पुनर्जीवित करने की इच्छाशक्ति दिखाई।
सरदार साहब, सोमनाथ मंदिर को स्वतंत्र भारत की स्वतंत्र भावना से जुड़ा हुआ मानते थे: PM @narendramodi #JaySomnath
— PMO India (@PMOIndia) August 20, 2021
आज मैं, लोकमाता अहिल्याबाई होल्कर को भी प्रणाम करता हूँ जिन्होंने विश्वनाथ से लेकर सोमनाथ तक, कितने ही मंदिरों का जीर्णोद्धार कराया।
प्राचीनता और आधुनिकता का जो संगम उनके जीवन में था, आज देश उसे अपना आदर्श मानकर आगे बढ़ रहा है: PM @narendramodi #JaySomnath
— PMO India (@PMOIndia) August 20, 2021
ये शिव ही हैं जो विनाश में भी विकास का बीज अंकुरित करते हैं, संहार में भी सृजन को जन्म देते हैं।
इसलिए शिव अविनाशी हैं, अव्यक्त हैं और अनादि हैं।
शिव में हमारी आस्था हमें समय की सीमाओं से परे हमारे अस्तित्व का बोध कराती है, हमें समय की चुनौतियों से जूझने की शक्ति देती है: PM
— PMO India (@PMOIndia) August 20, 2021
इस मंदिर को सैकड़ों सालों के इतिहास में कितनी ही बार तोड़ा गया, यहाँ की मूर्तियों को खंडित किया गया, इसका अस्तित्व मिटाने की हर कोशिश की गई।
लेकिन इसे जितनी भी बार गिराया गया, ये उतनी ही बार उठ खड़ा हुआ: PM @narendramodi #JaySomnath
— PMO India (@PMOIndia) August 20, 2021
जो तोड़ने वाली शक्तियाँ हैं, जो आतंक के बलबूते साम्राज्य खड़ा करने वाली सोच है, वो किसी कालखंड में कुछ समय के लिए भले हावी हो जाएं लेकिन, उसका अस्तित्व कभी स्थायी नहीं होता, वो ज्यादा दिनों तक मानवता को दबाकर नहीं रख सकती: PM @narendramodi
— PMO India (@PMOIndia) August 20, 2021
हमारी सोच होनी चाहिए इतिहास से सीखकर वर्तमान को सुधारने की, एक नया भविष्य बनाने की।
इसलिए, जब मैं ‘भारत जोड़ो आंदोलन’ की बात करता हूँ तो उसका भाव केवल भौगोलिक या वैचारिक जुड़ाव तक सीमित नहीं है।
ये भविष्य के भारत के निर्माण के लिए हमें हमारे अतीत से जोड़ने का भी संकल्प है: PM
— PMO India (@PMOIndia) August 20, 2021
पश्चिम में सोमनाथ और नागेश्वर से लेकर पूरब में बैद्यनाथ तक,
उत्तर में बाबा केदारनाथ से लेकर दक्षिण में भारत के अंतिम छोर पर विराजमान श्री रामेश्वर तक,
ये 12 ज्योतिर्लिंग पूरे भारत को आपस में पिरोने का काम करते हैं: PM @narendramodi #JaySomnath
— PMO India (@PMOIndia) August 20, 2021
************
ਡੀਐੱਸ
Somnath Temple is integral to our culture and ethos. Inaugurating development works there. #JaySomnath. https://t.co/yE8cLz2RmX
— Narendra Modi (@narendramodi) August 20, 2021

इसी तरह, हमारे चार धामों की व्यवस्था, हमारे शक्तिपीठों की संकल्पना, हमारे अलग अलग कोनों में अलग-अलग तीर्थों की स्थापना,
— PMO India (@PMOIndia) August 20, 2021
हमारी आस्था की ये रूपरेखा वास्तव में ‘एक भारत, श्रेष्ठ भारत’ की भावना की ही अभिव्यक्ति है: PM @narendramodi #JaySomnath
पर्यटन के जरिए आज देश सामान्य मानवी को न केवल जोड़ रहा है, बल्कि खुद भी आगे बढ़ रहा है।
— PMO India (@PMOIndia) August 20, 2021
इसी का परिणाम है कि 2013 में देश Travel & Tourism Competitiveness Index में जहां 65th स्थान पर था, वहीं 2019 में 34th स्थान पर आ गया: PM @narendramodi
आज मुझे समुद्र दर्शन पथ, सोमनाथ प्रदर्शन गैलरी और जीर्णोद्धार के बाद नए स्वरूप में जूना सोमनाथ मंदिर के लोकार्पण का सुअवसर मिला है। आज पार्वती माता मंदिर का शिलान्यास भी हुआ है।
— Narendra Modi (@narendramodi) August 20, 2021
यह हमारा सौभाग्य है कि आज आजादी के 75वें साल में हम सरदार साहब के प्रयासों को आगे बढ़ा रहे हैं। pic.twitter.com/4pGr6E6LW6
हमारी सोच होनी चाहिए- इतिहास से सीखकर वर्तमान को सुधारने की, एक नया भविष्य बनाने की।
— Narendra Modi (@narendramodi) August 20, 2021
इसीलिए, जब मैं ‘भारत जोड़ो आंदोलन’ की बात करता हूं तो उसका भाव केवल भौगोलिक या वैचारिक जुड़ाव तक सीमित नहीं है।
यह भविष्य के भारत के निर्माण के लिए हमें अपने अतीत से जोड़ने का भी संकल्प है। pic.twitter.com/v9LiLDjVUf
हमारे लिए इतिहास और आस्था का मूलभाव है- सबका साथ, सबका विकास, सबका विश्वास और सबका प्रयास। वास्तव में यह ‘एक भारत, श्रेष्ठ भारत’ की भावना की ही अभिव्यक्ति है। pic.twitter.com/wSGN852TdH
— Narendra Modi (@narendramodi) August 20, 2021
सोमनाथ मंदिर की नई परियोजनाएं पर्यटकों और भक्तों को इस ऐतिहासिक स्थल की दिव्यता और भव्यता की अनुभूति कराने वाली हैं।
— Narendra Modi (@narendramodi) August 20, 2021
यहां आने वाले लोग जहां मंदिर की वास्तुकला से परिचित होंगे, वहीं पर्यटकों की संख्या में वृद्धि होने से रोजगार के अवसर भी बढ़ेंगे। pic.twitter.com/3gfewCcXxs